ਜੇ ਮੈਂ ਹੁੰਦਾ ਦਾਤੀਏ ਮੋਰ ਤੇਰੇ ਬਾਗਾਂ ਦਾ, ਤੇਰੇ ਬਾਗੀ ਪੀਂਗਾ ਪਾਂਦਾ, ਤੈਨੂੰ ਨੱਚ ਕੇ ਵਖਾਂਦਾ । ਜੇ ਮੈਂ ਹੁੰਦਾ ਦਾਤੀਏ ਮੋਰ ਤੇਰੇ ਬਾਗਾਂ ਦਾ, ਤੇਰੇ ਬਾਗੀ ਪੀਂਗਾ ਪਾਂਦਾ, ਤੈਨੂੰ ਨੱਚ ਕੇ ਵਖਾਂਦਾ । ਤੇਰੇ ਰੱਜ ਰੱਜ ਦਰਸ਼ਨ ਪਾਂਦਾ ॥ ਛਮ ਛਮ ਨੱਚਦਾ ਤੇਰੇ ਵੈੜੇ, ਹਰ ਦਮ ਰਹਿੰਦਾ ਤੇਰੇ ਅਗੇੜੇ । ਜੇ ਮੈਂ ਹੁੰਦਾ ਦਾਤੀਏ ਫੁੱਲ ਤੇਰੇ ਬਾਗਾਂ ਦਾ, ਤੇਰੀ ਮਾਲਾ ਵਿੱਚ ਲਾਗ ਜਾਂਦਾ, ਤੇਰੇ ਅੰਗ ਸੰਗ ਮੁਸਕਾਂਦਾ । ਤੇਰੇ ਰੱਜ ਰੱਜ ਦਰਸ਼ਨ ਪਾਂਦਾ ॥ ਤੇਰੇ ਚਰਨਾਂ ਤੋਂ ਬਲਿਹਾਰੀ, ਵਾਰ ਦੇਵਾਂ ਮੈਂ ਖੁਸ਼ਬੂ ਸਾਰੀ । ਜੇ ਮੈਂ ਹੁੰਦਾ ਦਾਤੀਏ ਬੋਹੜ ਤੇਰੇ ਮੰਦਰਾਂ ਦਾ, ਝੂਲੇ ਕੰਜਕਾ ਨੂੰ ਝੁਲਾਂਦਾ, ਆਪਣੀ ਛਾਂ ਦੇ ਵਿੱਚ ਬਿਠਾਂਦਾ । ਤੇਰੇ ਰੱਜ ਰੱਜ ਦਰਸ਼ਨ ਪਾਂਦਾ ॥ ਆਂਦੇ ਭਗਤ ਮਾਂ ਤੇਰੇ ਪਿਆਰੇ, ਰੱਜ ਰੱਜ ਲੈਂਦੇ ਤੇਰੇ ਨਜ਼ਾਰੇ । ਜੇ ਮੈਂ ਹੁੰਦਾ ਦਾਤੀਏ ਪੱਥਰ ਤੇਰੀ ਗੁਫਾ ਦਾ, ਚਰਨਾਂ ਭਗਤਾਂ ਦੇ ਲਾਗ ਜਾਂਦਾ, ਤੇਰੀ ਜੈ ਜੈ ਕਾਰ ਬੁਲਾਂਦਾ । ਤੇਰੇ ਰੱਜ ਰੱਜ ਦਰਸ਼ਨ ਪਾਂਦਾ ॥ ਭਗਤ ਤੇਰੇ ਮਾਂ ਆਂਦੇ ਜਾਂਦੇ, ਦਾਤੀ ਤੇਰਾ ਨਾ ਧਿਆਂਦੇ । ਜੇ ਮੈਂ ਹੁੰਦਾ ਦਾਤੀਏ ਨੀਰ ਤੇਰੀ ਗੰਗਾ ਦਾ, ਸਬ ਦੇ ਪਾਪ ਮੈਂ ਚੋਲੀ ਪਾਂਦਾ, ਚੰਚਲ ਮਨ ਨਿਰਮਲ ਹੋ ਜਾਂਦਾ । je main hunda daatiye mor tere baagan da , , . .. , . , , . .. , . , , . .. , . , , . .. , . , , . SOURCE: http://www.yugalsarkar.com/lyrics/je-main-hunda-daatiye-mor-tere-baagan-da-Lyrics