ਹੱਥਾਂ ਵਿਚ ਖੜਕਣ ਖੜਕਾਲਾਂ,, ਪੈਰੀਂ ਘੁੰਘਰੂ ਪਾਉਣ ਧਮਾਲਾਂ ਹੱਥਾਂ ਵਿਚ ਖੜਕਣ ਖੜਕਾਲਾਂ,, ਪੈਰੀਂ ਘੁੰਘਰੂ ਪਾਉਣ ਧਮਾਲਾਂ ਤਨ ਤੇ ਖੂਬ ਸਿੰਧੂਰ ਲਗਾਇਆ, ਮੁੱਖੜੇ ਤੇ ਮੁਸਕਾਨ, ਨੱਚਦੇ ਝੂਮ ਝੂਮ ਕੇ,,,,, ਰਾਮ ਭਕਤ ਹਨੂੰਮਾਨ, ਨੱਚਦੇ ਝੂਮ ਝੂਮ ਕੇ ਸਿਰ ਸੋਨੇ ਦਾ ਮੁਕਟ ਨਿਰਾਲਾ, ਗਲ਼ ਵਿੱਚ ਰਾਮ ਨਾਮ ਦੀ ਮਾਲਾ ਹੱਥ ਵਿੱਚ ਗਧਾ ਤੇ ਤੇੜ ਲੰਗੋਟਾ , ਵੱਖਰੀ ਵੇਖ ਪਛਾਣ, ਨੱਚਦੇ ਝੂਮ ਝੂਮ ਕੇ,,,,, ਰਾਮ ਭਕਤ ਹਨੂੰਮਾਨ, ਨੱਚਦੇ ਝੂਮ ਝੂਮ ਕੇ ਝੱਟ ਸੰਜੀਵਨੀ ਬੂਟੀ ਲਿਆਏ, ਲਛਮਨ ਜੀ ਦੇ ਪ੍ਰਾਣ ਬਚਾਏ ਸਾਰੀ ਸੈਨਾ ਵਿਚੋਂ ਉਸਦਾ , ਸਭ ਤੋਂ ਵੱਧ ਸਨਮਾਨ, ਨੱਚਦੇ ਝੂਮ ਝੂਮ ਕੇ,,,,, ਰਾਮ ਭਕਤ ਹਨੂੰਮਾਨ, ਨੱਚਦੇ ਝੂਮ ਝੂਮ ਕੇ ਜਦੋਂ ਪੂੰਛ ਨੂੰ ਅੱਗ ਲਗਾਈ, ਅੱਧੀ ਲੰਕਾਂ ਰਾਖ ਬਣਾਈ ਸੀਨੇ ਚੋਂ ਸੀਆ ਰਾਮ ਦਿਖਾਏ , ਭਗਤੀ ਬੜੀ ਮਹਾਨ, ਨੱਚਦੇ ਝੂਮ ਝੂਮ ਕੇ,,,,, ਰਾਮ ਭਕਤ ਹਨੂੰਮਾਨ, ਨੱਚਦੇ ਝੂਮ ਝੂਮ ਕੇ ਧੰਨ ਹੈ ਤੂੰ ਧੰਨ ਤੇਰੀ ਭਕਤੀ, ਭਕਤੀ ਦੇ ਵਿੱਚ ਬੜੀ ਹੈ ਸ਼ਕਤੀ ਗੋਇੰਦਾਣੇ ਦਾ ਨਾਹਟੀ ਝੁੱਕ ਝੁੱਕ , ਕਰਦਾ ਹੈ ਪ੍ਰਣਾਮ, ਨੱਚਦੇ ਝੂਮ ਝੂਮ ਕੇ,,,,, ਰਾਮ ਭਕਤ ਹਨੂੰਮਾਨ, ਨੱਚਦੇ ਝੂਮ ਝੂਮ ਕੇ ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ ਬਾਘੀਓ ਵਾਲੇ ram bhakat hanuman nachde jhoom jhoom ke ,, , , ,,,,, , , , , ,,,,, , , , , ,,,,, , , , , ,,,,, , , , , ,,,,, , - SOURCE: http://www.yugalsarkar.com/lyrics/ram-bhakat-hanuman-nachde-jhoom-jhoom-ke-Lyrics