ਡਾਚੀ ਵਾਲਿਆ ਮੋੜ ਮੁਹਾਰ ਵੇ
ਸੋਣੀ ਵਾਲਿਆ ਲੈ ਚਲ ਨਾਲ ਵੇ
ਡਾਚੀ ਵਾਲਿਆ ਮੋੜ ਮੁਹਾਰ ਵੇ
ਸੋਣੀ ਵਾਲਿਆ ਲੈ ਚਲ ਨਾਲ ਵੇ
ਮੇਰੀ ਡਾਚੀ ਦੇ ਗਲ ਵਿਚ ਟੱਲੀਆਂ
ਵੇ ਮੈਂ ਪੀਰ ਮਨਾਵਣ ਚੱਲੀ ਆਂ
ਤੇਰੀ ਡਾਚੀ ਦੀ ਸੋਹਣੀ ਚਾਲ ਵੇ ਹਾਏ
ਤੇਰੀ ਡਾਚੀ ਦੀ ਸੋਹਣੀ ਚਾਲ ਵੇ
ਹਾਏ ਡਾਚੀ ਵਾਲਿਆ ਮੋੜ ਮੁਹਾਰ ਵੇ
ਤੇਰੀ ਡਾਚੀ ਥਲਾਂ ਨੂੰ ਚੀਰਨੀ
ਵੇ ਮੈਂ ਪੀਰਾਂ ਨੂੰ ਸੁੱਖਨੀ ਆਂ ਸ਼ੀਰਨੀ
ਆਕੇ ਤੱਕ ਜਾ ਸਾਡਾ ਹਾਲ ਵੇ ਹਾਏ
ਆਕੇ ਤੱਕ ਜਾ ਸਾਡਾ ਹਾਲ ਵੇ
ਹਾਏ ਡਾਚੀ ਵਾਲਿਆ ਮੋੜ ਮੁਹਾਰ ਵੇ
ਤੇਰੀ ਡਾਚੀ ਦੇ ਚੁੰਮਨੀ ਆਂ ਪੈਰ ਵੇ
ਤੇਰੇ ਸਿਰ ਦੀ ਮੰਗਨੀ ਆਂ ਖੈਰ ਵੇ
ਸਾਡੀ ਜਿੰਦੜੀ ਨੂੰ ਇੰਝ ਨਾ ਗਾਲ ਵੇ ਹਾਏ
ਸਾਡੀ ਜਿੰਦੜੀ ਨੂੰ ਇੰਝ ਨਾ ਗਾਲ ਵੇ
ਹਾਏ ਡਾਚੀ ਵਾਲਿਆ ਮੋੜ ਮੁਹਾਰ ਵੇ
ਤੇਰੀ ਡਾਚੀ ਤੋਂ ਸੱਦਕੇ ਮੈਂ ਜਾਨੀ ਆਂ
ਪੰਜਾਂ ਪੀਰਾਂ ਨੂੰ ਪਈ ਵੇ ਮਨਾਨੀ ਆਂ
ਸੁੱਖਾਂ ਸੁੱਖਨੀ ਆਂ ਤੇਰੀਆਂ ਨਾਲ ਵੇ ਓ
ਸੁੱਖਾਂ ਸੁੱਖਨੀ ਆਂ ਤੇਰੀਆਂ ਨਾਲ ਵੇ
ਹਾਏ ਡਾਚੀ ਵਾਲਿਆ ਮੋੜ ਮੁਹਾਰ ਵੇ
ਡਾਚੀ ਵਾਲਿਆ ਮੋੜ ਮੁਹਾਰ ਵੇ
ਸੋਣੀ ਵਾਲਿਆ ਲੈ ਚਲ ਨਾਲ ਵੇविनम्र निवेदन:
vinamr nivedan: