ਚੱਲ ਹੋ ਜਾ ਫਕੀਰ ਛੱਡ ਦੇ ਦੁਨੀਆਂ ਵਾਲੀ ਮੌਜ ਨੂੰ
ਦੁਨੀਆਂ ਵਾਲੀ ਮੌਜ ਨੂੰ ਮੋਹ ਮਾਇਆ ਦੇ ਰੋਗ ਨੂੰ
ਚੱਲ ਹੋ ਜਾ ਫਕੀਰ...
ਤੇਰਿਆ ਪਿਆਰਿਆ ਨੇ ਬੀਤਦਿਆ ਰਹਿਣਾ ਏ
ਛੱਡਣਾ ਪੁਰਾਣਾ ਪਿੰਜਰਾ ਪੰਛੀ ਉੱਡ ਜਾਣਾ ਏ
ਖਾਲੀ ਹੱਥ ਆਇਆ ਖਾਲੀ ਜਾਣਾ ਤੂੰ ਅਖੀਰ ਨੂੰ
ਚੱਲ ਹੋ ਜਾ ਫਕੀਰ...
ਮਹਿਲ ਚੁਬਾਰੇ ਤੇਰੇ ਨਾਲ ਨਹੀਓਂ ਜਾਣੇ
ਕੋਠੀਆਂ ਤੇ ਬੰਗਲੇ ਵੀ ਐਥੇ ਹੀ ਰਹਿ ਜਾਣੇ
ਮਿੱਟੀ ਦੀਆ ਭਾਂਡਿਆ ਤੂੰ ਭੱਜਣਾ ਆਖੀਰ ਨੂੰ
ਚੱਲ ਹੋ ਜਾ ਫਕੀਰ...
ਜੌਆਂ ਵਾਲੇ ਪੇੜੇ ਤੈਨੂੰ ਜਾਂਦੀ ਵਾਰ ਦੇਣੇ
ਢਾਈ ਗ਼ਜ਼ ਕੱਪੜਾ ਤੇ ਉਤਾਰ ਲੈਣੇ ਗਹਿਣੇ
ਢਾਈ ਗ਼ਜ਼ ਜਗਾ ਤੈਨੂੰ ਮਿਲਣੀ ਆਖੀਰ ਨੂੰ
ਚੱਲ ਹੋ ਜਾ ਫਕੀਰ...
ਮਾਟੀ ਦਾ ਪਿੰਜਰਾ ਤੇਰਾ ਮਾਟੀ ਚ ਮਿਲਣਾ
ਚੋਲਾ ਮਨੁੱਖ ਤੇਰਾ ਫਿਰ ਨਹੀਓਂ ਮਿਲਣਾ
ਜੂਨਾ ਚੌਰਾਸੀ ਲੱਖ ਘੁੰਮਣਾ ਆਖੀਰ ਨੂੰ
ਚੱਲ ਹੋ ਜਾ ਫਕੀਰ...
...
...
...
...
...