ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ
ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ
ਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ
ਦਰਸ਼ਨ ਪਾਈਏ ਜਾ ਕੇ ਨਿੱਕੇ ਜੇਹੇ ਰੱਬ ਦਾ
ਓਹਨੇ ਕਰ ਦੇਣਾ ਜਨਮ ਸੁਹੇਲਾ ਭਗਤੋ
ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ
ਭਰ ਭਰ ਜਾਣ ਬਾਬਾ ਜੀ ਦੇ ਬੱਸਾਂ ਗੱਡੀਆਂ
ਵੇਖਿਓ ਤਲਾਈਆਂ ਕਿਵੇਂ ਭਗਤਾਂ ਨਾਲ ਸੱਜੀਆਂ
ਸਾਰੇ ਨੱਚੋ ਗਾਓ ਦਿਸੇ ਨਾ ਕੋਈ ਵੇਹਲਾ ਭਗਤੋ
ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ
ਬਾਬੇ ਦੇ ਜੋ ਜਾਵੇ ਓਹ ਤਾਂ ਵਿਗੜੀ ਸਵਾਰਦਾ
ਕਰ ਲੋ ਤਿਆਰੀ ਮੰਨੋ ਕਹਿਣਾ ਬਲਿਹਾਰ ਦਾ
ਛੱਡੋ ਜਿੰਦਗੀ ਦਾ ਸਾਰਾ ਹੀ ਝਮੇਲਾ ਭਗਤੋ
ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ