ਗਨਪਤ ਲਾਲ ਖੜੇ, ਮਹਾਰਾਣੀ ਦੁਆਰੇ ਗਨਪਤ ਲਾਲ ਖੜੇ।
ਚੰਦਰ ਬਦਨ ਰੰਗ-ਰੰਗ ਕੇ ਆਭੂਸ਼ਨ, ਪਹਨੇ ਨੌਂ ਰਤਨ ਜੜੇ।
ਮਹਾਰਾਣੀ ਦੁਆਰੇ ਗਨਪਤ ਲਾਲ ਖੜੇ।
ਸੁਖ ਸੰਪਤੀ ਆਸ਼ਾ ਜੀਵਨ ਕੀ, ਗੁਲ ਗੁਲਜਾਰ ਖਿੜੇ।
ਜੇਕਰ ਨਜਰ ਮੇਹਰ ਵਾਲੀ ਹੋਵੇ, ਹੋ ਜਾਣ ਭਾਗ ਖਰੇ।
ਮਹਾਰਾਣੀ ਦੁਆਰੇ ਗਨਪਤ ਲਾਲ ਖੜੇ।
ਰਿਧੀ ਸਿਧੀ ਨੌ ਨਿਧੀਆਂ ਪੂਰਨ, ਕੁਲ ਭੰਡਾਰ ਭਰੇ।
ਭਰ ਭਰ ਝੋਲੀਆਂ ਲੈ ਗਏ ਨੇ ਭਾਗਾਂ ਵਾਲੇ, ਔਗੁਣਹਾਰ ਖੜੇ।
ਮਹਾਰਾਣੀ ਦੁਆਰੇ ਗਨਪਤ ਲਾਲ ਖੜੇ।
ਰਾਜੀ ਹੋਕੇ ਤੇਰੀ ਰਜਾ ਦੇ ਵਿਚ, ਦਿਲ ਦਿਲਗੀਰ ਫਿਰੇ।
ਕੌਡੀਆਂ ਦੇ ਮੁਲ ਵਿਕ ਗਿਆ ਹੀਰਾ, ਕਿਹੜਾ ਪਰਖ ਕਰੇ।
ਮਹਾਰਾਣੀ ਦੁਆਰੇ ਗਨਪਤ ਲਾਲ ਖੜੇ।
ਬੇਗਰਜੀ ਤੇਰੇ ਅਗੇ ਹੈ ਅਰਜੀ, ਮਰਜੀ ਹੈ ਧਿਆਨ ਧਰੇ।
ਤੇਰੇ ਭਰੌਸੇ ਝਲ ਝਲ ਮੈਹਨੇ, ਪਰਦੇਸੀ ਸ਼ਗਨ ਕਰੇ।
ਮਹਾਰਾਣੀ ਦੁਆਰੇ ਗਨਪਤ ਲਾਲ ਖੜੇ।
ਪੇਸ਼ਕਸ਼: ਆਦਰਸ਼ ਗਰਗ
(-
, .
- , .
.
, .
, .
.
, .
, .
.
, .
, .
.
, .
, .
.
:
(-