ਤੇਰੀ ਮੂਰਤੀ ਨਹੀਂ ਬੋਲਦੀ ਬੁਲਾਇਆ ਲੱਖ ਵਾਰ
ਕਦੇ ਹੋ ਕੇ ਦਿਆਲ ਕਰ ਸਾਡਾ ਵੀ ਖਿਆਲ
ਤੈਨੂੰ ਦੁੱਖੜਾ ਮੈਂ ਦਾਤੀਏ ਸੁਣਾਇਆ ਲੱਖ ਵਾਰ
ਤੇਰੀ ਮੂਰਤੀ ਨਹੀਂ ਬੋਲਦੀ...
ਨਿੱਤ ਬੂਹਾ ਏਹੋ ਸੋਚ ਕੇ ਮੈਂ ਮੱਲਾਂ ਦਾਤੀਏ
ਕਦੇ ਮਾਂ ਪੁੱਤ ਕਰਾਂਗੇ ਨੀ ਗੱਲਾਂ ਦਾਤੀਏ
ਹੋਰ ਸਾਰਿਆਂ ਨੂੰ ਸੁੱਖ ਦਿੱਤੇ ਵੰਡ ਮਾਏਂ ਨੀ
ਪਾ ਦੇ ਸਾਡੇ ਵੀ ਤੂੰ ਕਾਲਜੇ ਚ ਠੰਡ ਮਾਏਂ ਨੀ
ਸਾਡੀ ਸੁਣ ਕੇ ਪੁਕਾਰ ਕਿਓਂ ਤੂੰ ਬੈਠੀ ਚੁੱਪ ਧਾਰ
ਤੇਰੀ ਮਮਤਾ ਨੂੰ ਮੈਂ ਜਗਾਇਆ ਲੱਖ ਵਾਰ
ਤੇਰੀ ਮੂਰਤੀ ਨਹੀਂ ਬੋਲਦੀ...
ਬੋਲ ਮਿੱਠੇ ਮਿੱਠੇ ਬੋਲ ਮਾਏਂ ਗੁੱਸਾ ਜਾਣ ਦੇ
ਚੁੰਨੀ ਗੋਟੇ ਵਾਲੀ ਭਗਤਾਂ ਦੇ ਸਿਰ ਤਾਣ ਦੇ
ਦਿਲ ਮਾਂ ਦਾ ਜੇ ਬੱਚਿਆਂ ਤੋਂ ਦੂਰ ਰਹੇਗਾ
ਫਿਰ ਆਸਰਾ ਬੇ ਆਸਰੇ ਨੂੰ ਕੌਣ ਦੇਵੇਗਾ
ਕਿਓਂ ਹੋ ਕੇ ਦਇਆਵਾਨ ਐਧਰ ਕੀਤਾ ਨਾ ਧਿਆਨ
ਬੜੀ ਆਸ ਰੱਖ ਮੈਂ ਤੇ ਧਿਆਇਆ ਲੱਖ ਵਾਰ
ਤੇਰੀ ਮੂਰਤੀ ਨਹੀਂ ਬੋਲਦੀ...
ਐਹਨਾ ਕਰਮਾਂ ਦੇ ਮਾਰਿਆਂ ਨੂੰ ਤੂੰ ਹੀ ਮਾਰਨਾ
ਕੰਮ ਹੁੰਦਾ ਏ ਮਲਾਹਵਾਂ ਦਾ ਤੇ ਬੇੜਾ ਤਾਰਨਾ
ਤੇਰੇ ਜ਼ਰਾ ਜਿਹੀ ਇਸ਼ਾਰੇ ਦੀ ਏ ਗੱਲ ਦਾਤੀਏ
ਸਾਰੀ ਮੁਸ਼ਕਿਲਾਂ ਨੇ ਹੋ ਜਾਣਾ ਹੱਲ ਦਾਤੀਏ
ਛੇਤੀ ਹੋ ਜਾ ਪ੍ਰਸੰਨ ਸਾਡੀ ਬੇਨਤੀ ਤੂੰ ਮੰਨ
ਪਾ ਕੇ ਨਿਰਦੋਸ਼ ਕਰ ਲੈ ਮਨਾਇਆ ਲੱਖ ਵਾਰ
...
...
...