ਸੁੱਧ ਬੁੱਧ ਮੈਨੂੰ ਭੁੱਲ ਗਈ ਜੱਗ ਦੀ
ਨਾਲ ਜਦੋਂ ਦੀਆ ਲਾਈਆਂ,
ਵੇ ਜੋਗਣ ਮੈਂ ਹੋ ਗਈ, ਚਿਮਟੇ ਵਾਲੇ ਸਾਈਆਂ ਵੇ ਜੋਗਣ ਮੈਂ ਹੋ ਗਈ ।
ਗਲ ਵਿਚ ਤੇਰੀ ਵੇਖ ਨਿਸ਼ਾਨੀ, ਲੋਕੀਂ ਮੈਨੂੰ ਕਹਿਣ ਦੀਵਾਨੀ ।
ਪਾ ਕੇ ਬੰਗਾ ਨਾਮ ਦੀਆਂ ਮੈਂ, ਦਰ ਤੇ ਆਂ ਛਣਕਾਈਆਂ ।
ਵੇ ਜੋਗਣ ਮੈਂ ਹੋ ਗਈ, ਚਿਮਟੇ ਵਾਲੇ ਸਾਈਆਂ...
ਉਠਦੇ ਬਹਿੰਦੇ ਸ਼ਾਮ ਸਵੇਰੇ, ਗੁਣ ਜੋਗੀ ਮੈਂ ਗਾਵਾਂ ਤੇਰੇ ।
ਮਾਂ ਰਤਨੋ ਦੇ ਪਾਲੀਆਂ ਤੇਰੇ, ਨਾਲ ਪ੍ਰੀਤਾਂ ਪਾਈਆਂ ।
ਵੇ ਜੋਗਣ ਮੈਂ ਹੋ ਗਈ, ਚਿਮਟੇ ਵਾਲੇ ਸਾਈਆਂ...
ਕੋਈ ਕਹੇ ਤੈਨੂੰ ਪੌਣਾਹਾਰੀ, ਕੋਈ ਕਹੇ ਤੈਨੂੰ ਦੁਧਾਧਾਰੀ ।
ਸੁਪਨੇ ਦੇ ਵਿਚ ਆਣ ਖਲੋ ਜਾਂ, ਤੇਰੀਆਂ ਸ਼ਾਹਤ੍ਲਾਈਆਂ ।
ਵੇ ਜੋਗਣ ਮੈਂ ਹੋ ਗਈ, ਚਿਮਟੇ ਵਾਲੇ ਸਾਈਆਂ...
‘ਕੂਕਾ ਰੈਣ ਮਾਜ਼ਰੇ ਵਾਲਾ’, ਨਾਮ ਤੇਰੇ ਦੀ ਫੇਰੇ ਮਾਲਾ ।
ਤੇਰੇ ਬਿਨ ਮੇਰਾ ਹੋਰ ਨਾ ਕੋਈ, ਪਾ ਨਾ ਜਾਈ ਜੁਦਾਈਆਂ ।
,
, .
, .
, .
, ...
, .
, .
, ...
, .
, .
, ...
, .
, .