ਮੈਂ ਦਰ ਤੇਰੇ ਤੇ ਆਈ ਹੋਈ ਆਂ
ਮੇਰੇ ਕਰਮਾਂ ਵੱਲ ਨਾ ਵੇਖਿਓ ਜੀ
ਮੈਂ ਕਰਮਾਂ ਤੋਂ ਸ਼ਾਰਮਾਈ ਹੋਈ ਆਂ
ਤੁਸੀਂ ਤਾਰਣਹਾਰ ਕਹਾਂਦੇ ਓ
ਡੁਬਿਆਂ ਨੂੰ ਬੰਨੇ ਲਾਉਂਦੇ ਓ
ਮੇਰਾ ਵੀ ਬੇੜਾ ਪਾਰ ਕਰੋ
ਮੈਂ ਵਿਚ ਮਝਦਾਰ ਦੇ ਆਈ ਹੋਈ ਆਂ
ਸਬ ਸੰਗਿ ਸਾਥਿ ਛੋੜ ਗਏ
ਸਬ ਰਿਸ਼ਤੇ ਨਾਤੇ ਤੋੜ ਗਏ
ਤੂੰ ਵੀ ਕਿਧਰੇ ਛੱਡ ਜਾਈ ਨਾ
ਇਹ ਸੋਚ ਕੇ ਮੈਂ ਘਬਰਾਈ ਹੋਈ ਆਂ
ਸਾਨੂੰ ਤੇਰੇ ਜਿਹਾ ਕੋਈ ਹੋਰ ਨਹੀਂ
ਸਾਨੂ ਹੋਰ ਕਿਸੇ ਦੀ ਲੋੜ ਨਹੀਂ
ਮੈਨੂੰ ਆਪਣੀ ਚਰਣੀ ਲਾ ਦਾਤਾ
ਮੈਂ ਦਰ ਦਰ ਦੀ ਠੁਕਰਾਏ ਹੋਈ ਆਂ
ਜਿਹੜਾ ਡਰ ਤੇਰੇ ਤੇ ਆ ਜਾਂਦਾ
ਮੂਹੋ ਮੰਗੀਆਂ ਮੁਰਾਦਾਂ ਪਾ ਜਾਂਦਾ
ਮੈਨੂੰ ਵੀ ਖਾਲੀ ਮੋੜੀ ਨਾਂ
ਮੈਂ ਆਸ ਤੇਰੇ ਤੇ ਲਾਇ ਹੋਈ ਆ
Mai dara tērē tē āī hōī ān
mērē karamā vala nā vēkhi'ō jī
maiṁ karamā tō śāramāī hōī ān
tusī tāraṇhaar kahāndē ō
ḍubiān nū bannē lāundē ō
mērā vī bēṛā pāra karō
maiṁ vich majhadaār dē āī hōī ān
saba sangi sāthi chōṛ gaē
saba riśatē nātē tōṛ gaē
tū vī kidharē chchaḍ jāī nā
ih sōch kē main ghabarāī hōī ān
Sānū tērē jihā kōī hōra nahī
sānū hōra kisē dī lōṛa nahī
mainū āpaṇī caraṇī lā dātā
main dar dar dī ṭhukarāē hōī ān
jihaṛā ḍar tērē tē ā jāndā
mūhō magīān murādan pā jāndā
mainū vī khālī mōṛī nā
maiṁ āsa tērē tē lāi hōī ān