ਮੇਰੀ ਝੋਂਪੜੀ ਦੇ ਭਾਗ ਅੱਜ ਖੁੱਲ ਜਾਣਗੇ ਰਾਮ ਆਣਗੇ
ਆਏ ਵਣਾ ਵਿਚ ਰਾਮ ਨੀ ਮੈਂ ਸੁਣਕੇ
ਐਥੇ ਖੱਟੇ ਮਿੱਠੇ ਬੇਰ ਚੁਣ ਚੁਣ ਕੇ
ਦਇਆਵਾਨ ਮੈਨੂੰ ਚਰਨਾ ਦੇ ਨਾਲ ਲਾਣਗੇ ਰਾਮ ਆਣਗੇ
ਮੇਰੀ ਝੋਂਪੜੀ ਦੇ ਭਾਗ ਅੱਜ ਖੁੱਲ ਜਾਣਗੇ ਰਾਮ ਆਣਗੇ
ਓਹਨਾਂ ਊਂਚ ਨੀਚ ਜਾਤ ਨਹੀਓਂ ਵੇਖਣੀ
ਅੱਛੀ ਬੁਰੀ ਵੀ ਸੋਗਾਤ ਨਹੀਓ ਵੇਖਣੀ
ਮੇਰੀ ਸ਼ਰਧਾ ਨੂੰ ਵੇਖ ਰਾਮ ਭੋਗ ਲਾਣਗੇ ਰਾਮ ਆਣਗੇ
ਮੇਰੀ ਝੋਂਪੜੀ ਦੇ ਭਾਗ ਅੱਜ ਖੁੱਲ ਜਾਣਗੇ ਰਾਮ ਆਣਗੇ
ਮੈਨੂੰ ਕੋਈ ਵੀ ਨਾ ਚੱਜ ਨਿਤਨੇਮ ਦਾ
ਐਹਨਾ ਬੇਰਾਂ ਵਿਚ ਰੱਸ ਮੇਰੇ ਪ੍ਰੇਮ ਦਾ
ਏਹਨੂੰ ਖਾਂਦਿਆਂ ਹੀ ਰਾਮ ਮੇਰੇ ਰੱਜ ਜਾਣਗੇ ਰਾਮ ਆਣਗੇ
ਮੇਰੀ ਝੋਂਪੜੀ ਦੇ ਭਾਗ ਅੱਜ ਖੁੱਲ ਜਾਣਗੇ ਰਾਮ ਆਣਗੇ
ਮੈਨੂੰ ਪਾਠ ਪੂਜਾ ਦਾ ਕੋਈ ਬਲ ਨਾ
ਮੇਰੇ ਵਿਚ ਗੁਣਾ ਵਾਲੀ ਕੋਈ ਗੱਲ ਨਾ
ਮੇਰੇ ਪਿਤਰਾਂ ਕੋ ਬੇੜਾ ਮੇਰਾ ਪਾਰ ਲਾਣਗੇ ਰਾਮ ਆਣਗੇ
ਮੇਰੀ ਝੋਂਪੜੀ ਦੇ ਭਾਗ ਅੱਜ ਖੁੱਲ ਜਾਣਗੇ ਰਾਮ ਆਣਗੇ