ਦਿਲ ਵਿਚ ਪਿਆਰ ਦੀ ਜ੍ਯੋਤ ਜਗਾ ਕੇ,ਤੇਰੇ ਦਾਸ ਕਰਨ ਅਰਦਾਸਾਂ
ਕਦ ਆਵੇਂਗਾ ਗੁਫਾ ਵਾਲਿਆ, ਸਾਨੂੰ ਆਉਣ ਤੇਰੇ ਦੀਆ ਆਸਾਂ
ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ, ਕਿਤੇ ਮਾਰ ਜੋਗੀਆ ਭਗਤਾਂ ਵੱਲ ਗੇੜੇ
ਮੇਹਰਾਂ ਦੇ ਸਾਂਈਆ ਮੰਨ ਲੈ ਅਰਜ਼ੋਈ, ਤੇਰੇ ਬਾਝ ਸਹਾਰਾ ਸਾਡਾ ਹੋਰ ਨਾ ਕੋਈ
ਚਰਣਾ ਵਿਚ ਲਾ ਲੈ ਏ ਮਾਲਿਕ ਮੇਰੇ, ਕਿਤੇ ਮਾਰ ਜੋਗੀਆ ਭਗਤਾਂ ਵੱਲ ਗੇੜੇ
ਅਸੀਂ ਬੜੇ ਚਿਰਾਂ ਤੋ ਹੈ ਆਸਾਂ ਰੱਖੀਆਂ, ਤੇਰੀ ਦੀਦ ਕਰਨ ਲਈ ਇਹ ਤਰਸਣ ਅੱਖੀਆਂ
ਬੈਠੇ ਨੈਣ ਵਿਛਾਈ ਰਾਹਾਂ ਵਿਚ ਤੇਰੇ, ਕਿਤੇ ਮਾਰ ਜੋਗੀਆ ਭਗਤਾਂ ਵੱਲ ਗੇੜੇ
ਸਭ ਰਲ ਕੇ ਭਗਤਾਂ ਤੇਰਾ ਸਿਮਰਨ ਕੀਤਾ, ਤੇਰੇ ਨਾਮ ਦਾ ਅਮ੍ਰਿਤ ਸੰਗਤਾ ਨੇ ਪੀਤਾ
ਸਭ ਸੀਸ ਨਿਵਾਉਂਦੇ ਕਦਮਾ ਵਿਚ ਤੇਰੇ, ਕਿਤੇ ਮਾਰ ਜੋਗੀਆ ਭਗਤਾਂ ਵੱਲ ਗੇੜੇ
ਮੇਰੇ ਦਿਲ ਦੀਆਂ ਜਾਣੇ ਤੂੰ ਰਹਿਵਰ ਮੇਰਾ, ਮੋਹਨ ਲਾਲ ਸਰੋਆ ਗਾਵੇ ਜੱਸ ਤੇਰਾ
ਦੱਸ ਕੱਦ ਆਵੇਂਗਾ ਸਾਡੇ ਵੀ ਵੇਹੜੇ, ਕਿਤੇ ਮਾਰ ਜੋਗੀਆ ਭਗਤਾਂ ਵੱਲ ਗੇੜੇ
,
,
,
,
,
,
,
,
,
,
,